ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੮)

ਪਦੁ ਪਾਵੈ॥੧੦॥੧॥

ਤਬ ਪਠਾਣ ਲੋਕ ਮੁਰੀਦ ਹੋਇ ਲਾਗੇ 'ਦਮਸਾਹ ਨਾਨਕ ਕਰਣਿ। ਤਬ, v|| ਗੁਰੂ ਬਾਬਾ ਓਥਹੁ ਰਵਦਾ ਰਹਿਆ।

੩੫. ਸੈਦਪੁਰ ਦੀ ਬੰਦ.

ਫਿਰ ਫਿਰਦੇ ਫਿਰਦੇ* ਵਟਾਲੇ ਵਿਚਿਦੋ ਸੈਦਪੁਰਿ ਸੰਡੇਆਲੀ£ ਜਾਇ ਨਿਕਲੇ। ਅਗੇ ਪਠਾਣ ਦੀ ਘਰੀਂ ਵੀਵਾਹ ਹੋਦੇ ਹਿਨਿ, ਅਰੁ ਬਾਬੇ ਨਾਲਿ ਕੁਛੁ ਫਕੀਰ ਭੀ ਥੇ, ਪਰੁ ਖੁਧਿਆਰਥੁ ਥੇ। ਉਥੇ ਬਾਬਾ ਜਾਇ ਬੈਠਾ, ਤਾਂ ਖਬਰ ਕਿਸੈ ਨ ਲਧੀ। ਅਤੇ ਫਕੀਰੁ ਭੁਖ ਆਜਜੁ ਕੀਤੇ। ਤਬਿ ਬਾਬਾ ਉਠ ਖੜਾ ਹੋਆ, ਫਕੀਰ ਨਾਲੇ ਲੀਤੇ, ਨਾਲੇ ਮਰਦਾਨਾ ਲੀਤਾ, ਜਾਇ ਸੁਆਲੁ ਪਾਇਆ, ਪਰੁ ਸੁਆਲੁ ਕਿਨੈ ਮੰਨਿਓ ਨਾਹੀਂ, ਤਬ ਬਾਬਾ ਬਹੁਤੁ ਕਰੋਪਿ£ ਹੋਆ | ਆਖਿਓਸੁ, “ਮਰਦਾਨਿਆਂ! ਰਬਾਬ ਵਜਾਇ ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲੰਗੁ ਕੀਤਾ, ਬਾਬੇ ਸਬਦ ਉਠਾਇਆ ਕਹਰ ਵਿਚੋਂ ਸਬਦ ਮਃ ੧॥:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੇ ਲਾਇ ਵੇ ਲਾਲੋ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥੧॥ ਸਾਹਿਬ ਦੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇ ਗੁਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥੨॥੩੫। *ਫਿਰਦੇ ਫਿਰਦੇ ਪਾਠ ਹਾਬਾ: ਦਾ ਹੈ। ਸੰਡਿਆਲੀ ਦੀ ਥਾਂ ਰਿਆਲੀ ਬੀ ਪਾਠ ਹੈ।


+ਸੈਦ ਪੁਰ ਦੀ ਬਾਬਰ ਵਲੋਂ ਕਤਲਾਮ ਗੁਰੂ ਜੀ ਦੇ ਕੋਪ ਕਰਕੇ ਨਹੀਂ ਹੋਈ ਸਬਦ ਵਿਚ ਗੁਰੂ ਜੀ ਲਿਖਦੇ ਹਨ 'ਜੈਸੀ ਮੈ ਆਵੈ ਖਸਮ ਕੀ ਬਾਣੀ; ਉਹ ਤਾਂ । ਵਾਹਿਗਰ ਤੋਂ ਆਇਆ। ਇਲਹਾਮ ਦੱਸ ਰਹੇ ਹਨ, ਆਪ ਨਿਰਲੇਪ ਹਨ ਤੇ ਬਾਬਰ ਦੇ ਕਰਮ ਨੂੰ ਬੁਰਾ ਦੱਸ ਰਹੇ ਹਨ ਇਹ ਸਪਸ਼ਟ ਹੈ ਕਿ ਉਨਾਂ ਨੇ ਸ਼ਾਪ ਨਹੀਂ ਦਿਤਾ | ਕੋਪ ਕਹਿਣਾ ਲਿਖਾਰੀ ਦੀ ਭੁੱਲ ਹੈ ।