ਖੰਡ ਮਿਸ਼ਰੀ ਦੀਆਂ ਡਲ਼ੀਆਂ/ਵਿਆਹ ਜੈ ਕੁਰ ਦਾ ਧਰਿਆ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਵਿਆਹ ਜੈ ਕੁਰ ਦਾ ਧਰਿਆ
331
ਬਾਰਾਂ ਵਰਸ ਦੀ ਹੋ ਗਈ ਜੈ ਕੁਰ
ਵਰ੍ਹਾ ਤੇਰ੍ਹਵਾਂ ਚੜ੍ਹਿਆ
ਘੁੰਮ ਘੁਮਾ ਕੇ ਚੜੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਪਿਓ ਉਹਦੇ ਨੂੰ ਪਤਾ ਜੁ ਲੱਗਾ
ਘਰ ਪੰਡਤਾਂ ਦੇ ਬੜਿਆ
ਆਖੇ ਪੰਡਤਾ ਖੋਹਲ ਪੱਤਰੀ
ਦਾਨ ਦਿਊਂਗਾ ਸਰਿਆ
ਮਿੱਤਰਾਂ ਨੂੰ ਫਿਕਰ ਪਿਆ-
ਵਿਆਹ ਜੈ ਕੁਰ ਦਾ ਧਰਿਆ
332
ਬਾਰਾਂ ਸਾਲ ਦੀ ਹੋ ਗਈ ਜੈ ਕੁਰੇ
ਸਾਲ ਤੇਰ੍ਹਵਾਂ ਚੜ੍ਹਿਆ
ਘੁਮ ਘੁਮਾ ਕੇ ਚੜ੍ਹੀ ਜੁਆਨੀ
ਨਾਗ ਇਸ਼ਕ ਦਾ ਲੜਿਆ
ਸੱਥ 'ਚ ਮੁੰਡੇ ਚਰਚਾ ਕਰਦੇ
ਰੂਪ ਲੋਹੜੇ ਦਾ ਚੜ੍ਹਿਆ
ਪਿਓ ਉਹਦੇ ਨੂੰ ਪਤਾ ਜਾਂ ਲੱਗਾ
ਘਰ ਪੰਡਤਾ ਦੇ ਵੜਿਆ
ਆਖੇ ਪੰਡਤਾ ਖੋਹਲ ਪੱਤਰੀ
ਦਾਨ ਦਊਂ ਜੋ ਸਰਿਆ
ਮਿੱਤਰਾਂ ਨੂੰ ਫਿਕਰ ਪਿਆ-
ਵਿਆਹ ਜੈ ਕੁਰ ਦਾ ਧਰਿਆ
333
ਪੰਦਰਾਂ ਬਰਸ ਦੀ ਹੋ ਗੀ ਭਾਗੀ
ਬਰਸ ਸੋਲਵਾਂ ਚੜ੍ਹਿਆ
ਬਾਪ ਉਹਦੇ ਨੇ ਮੁੰਡਾ ਟੋਲਿਆ
ਘਰ ਪੰਡਤਾਂ ਦੇ ਬੜਿਆ
ਉਠੋ ਪੰਡਤੋ ਖੋਹਲੋ ਪੱਤਰੀ
ਦਾਨ ਦਊਂ ਜੋ ਸਰਿਆ
ਅਗਲੀ ਪੰਨਿਆ ਦਾ-
ਵਿਆਹ ਭਾਗੀ ਦਾ ਧਰਿਆ