ਬਾਤਾਂ ਦੇਸ ਪੰਜਾਬ ਦੀਆਂ/ਮਚਲਾ ਜੱਟ 2

ਵਿਕੀਸਰੋਤ ਤੋਂ
Jump to navigation Jump to search

ਮਚਲਾ ਜੱਟ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟ ਫੌਜਦਾਰੀ ਦੇ ਮੁਕਦਮੇ ਵਿੱਚ ਫਸ ਗਿਆ। ਜੱਟ ਚਾਹੁੰਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਬਰੀ ਹੋ ਜਾਵੇ। ਜੱਟ ਦਾ ਵਕੀਲ ਵੀ ਬਹੁਤ ਹੁਸ਼ਿਆਰ ਸੀ। ਉਸ ਨੂੰ ਫੁਰਨਾ ਫੁਰਿਆ: ਕਿਉਂ ਨਾ ਜੱਟ ਨੂੰ ਪਾਗਲ ਸਿੱਧ ਕੀਤਾ ਜਾਵੇ। ਵਕੀਲ ਨੇ ਜੱਟ ਨੂੰ ਸਿੱਖਿਆ ਦੇ ਦਿੱਤੀ, "ਜੱਟਾ ਮਚਲਾ ਬਣ ਜਾਂ ਸਰਕਾਰੀ ਵਕੀਲ ਅਤੇ ਜੱਜ ਜਿਹੜੀ ਵੀ ਗੱਲ ਤੇਰੇ ਪਾਸੋਂ ਪੁੱਛਣ-ਤੂੰ ਉੱਤਰ ਵਿੱਚ 'ਉਰਰ' ਆਖ ਦਿਆ ਕਰੀ।"
ਮੁਕੱਦਮਾ ਅਦਾਲਤ ਸਾਹਮਣੇ ਪੇਸ਼ ਹੋਇਆ।
ਜੱਜ ਨੇ ਮੁਜਰਮ ਤੋਂ ਉਸ ਦਾ ਨਾਂ ਪੁੱਛਿਆ।
ਜੱਟ ਨੇ ਝੱਟ ਉੱਤਰ ਦਿੱਤਾ, "ਉਰਰ .....।"
ਸਰਕਾਰੀ ਵਕੀਲ ਨੇ ਜੱਜ ਜਿਹੜਾ ਵੀ ਪ੍ਰਸ਼ਨ ਜੱਟ ਤੇ ਕਰਨ, ਜੱਟ ਉਸ ਦਾ ਉੱਤਰ "ਉੱਤਰ" ਵਿੱਚ ਦੇਵੇ ....।
ਜੱਜ ਨੇ ਜੱਟ ਨੂੰ ਪਾਗਲ ਸਮਝ ਕੇ ਬਰੀ ਕਰ ਦਿੱਤਾ। ਜੱਟ ਤੇ ਉਸ ਦੇ ਵਕੀਲ ਨੂੰ ਖ਼ੁਸ਼ੀਆਂ ਚੜ੍ਹ ਗਈਆਂ। ਵਕੀਲ ਨੂੰ ਆਪਣੀ ਫੀਸ ਤੋਂ ਬਿਨਾਂ ਹੋਰ ਇਨਾਮ ਮਿਲਣ ਦੀ ਆਸ ਸੀ। ਵਕੀਲ ਨੇ ਜਦ ਜੱਟ ਪਾਸੋਂ ਆਪਣੀ ਫੀਸ ਮੰਗੀ ਤਾਂ ਅੱਗੋਂ ਮਚਲੇ ਜੱਟ ਨੇ "ਉਰਰ` ਆਖ ਦਿੱਤਾ।
ਵਕੀਲ ਜੱਟ ਦਾ ਮੂੰਹ ਵੇਖਦਾ ਰਹਿ ਗਿਆ।