ਬੁਝਦਾ ਦੀਵਾ/ਧੋਖਾ
ਦਿੱਖ
ਧੋਖਾ
ਭਾਸਦਾ ਸੀ, ਜਿਵੇਂ ਉਸ ਨੇ ਬਹੁਤ ਸਾਰੇ ਦੇਸ਼ਾਂ ਦਾ ਸਫਰ ਕੀਤਾ ਹੁੰਦਾ ਹੈ । ਗੱਲਾਂ ਕਰਦੀ ਕਰਦੀ ਉਹ ਆਖ ਦੇਦੀ ਸੀ-“ਜਦ ਮੈਂ ਟੈਮਲੀਕੋ ਵਿਚ ਸਾਂ', ਜਾਂ ਕਦੀ ਕਹਿੰਦੀ-"ਮੈਂ ਇਕ ਵਾਰੀ ਵੇਲਪਾ ਰਾਈਸੋ ਬੰਦਰ-ਗਾਹ ਤੇ ਗਈ ਸਾਂ'ਆਦਿ। ਇਹਨਾਂ ਗੱਲਾਂ ਤੋਂ ਛੁਟ ਉਹਦੇ 'ਹਾਵ ਭਾਵ ਜਾਂ ਵਰਤੋਂ ਵਿਚ ਵਿਦੇਸ਼-ਗਮਨ ਦਾ ਕੋਈ ਨਿਸ਼ਾਨ ਨਹੀਂ ਸੀ ਦਿਸਦਾ। ਉਹ ਹਮੇਸ਼ਾਂ ਚੁਸਤ ਪੁਸ਼ਾਕ ਪਹਿਨਦੀ ਸੀ, ਅਤੇ ਪੈਰਸ ਦੀ ਇਕ ਸ਼ੌਕੀਨ ਇਸਤ੍ਰੀ ਦੇ ਨਾਂ ਨਾਲ ਪ੍ਰਸਿਧ ਸੀ । ਜਦੋਂ ਮੈਂ ਸਮਝਿਆ ਕਿ ਮੈਂ ਉਸ ਨਾਲ ਪ੍ਰੇਮ ਕਰਨ ਲਗ ਪਿਆ ਹਾਂ,ਤਦ ਮੈਂ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ | ਇਕ ਮਿਤ੍ਰ ਨੇ ਮੇਰੀ ਵਲੋਂ ਵਿਆਹ ਦੀ ਮੰਗ ਵੀ ਕੀਤੀ; ਪਰ ਉੱਤਰ ਵਿਚ ਉਹਨੇ ਇਹੀ ਆਖਿਆ-“ਮੈਂ ਹੋਰ ਸ਼ਾਦੀ ਕਦੇ ਵੀ ਨਹੀਂ ਕਰਾਂਗੀ।” ਉਸ ਦਿਨ ਤੋਂ ਮੈਂ ਜਾਣ ਬੁਝ ਕੇ ਉਸ ਨਾਲ ਪ੍ਰਗਟ ਪ੍ਰੇਮ ਨਹੀਂ ਸਾਂ ਕਰਦਾ। ਜਦ ਮੇਰਾ ਚਿਤ ਉਹਦੀ ਚਿੰਤਾ ਵਿਚ ਬਿਲਕੁਲ ਡੁੱਬ ਗਿਆ, ਤਦ ਮੇਰਾ ਕੰਮ ਕਾਰ ਵੀ ਬੰਦ ਹੋ ਗਿਆ । ਉਹਦੀ ਯਾਦ ਨੂੰ ਭੁਲਾਣ ਲਈ ਮੈਂ ਪ੍ਰਦੇਸ ਦੌਰਾ ਕਰਨ ਦਾ ਪੱਕਾ ਇਰਾਦਾ ਕਰ ਲਿਆ । ਯਾਤਰਾ ਦੇ ਇੰਤਜ਼ਾਮ ਵਿਚ ਮੈਂ ਰੁਝਾ ਹੋਇਆ ਹੀ ਸਾਂ, ਕਿ ਠੀਕ ਉਸੇ ਵੇਲੇ ਸਵੇਰ ਸਾਰ ਮੈਡਮ ਡਿਲੋਟੀ ਮੇਰੇ ਕਮਰੇ ਵਿਚ ਆਈ ਤੇ ਬਿਖਰੇ ਸਾਮਾਨ ਵਿਚ ਆ ਕੇ ਖਲੋ ਗਈ। ਉਸ ਨੇ ਮਧਮ ਆਵਾਜ਼ ਵਿਚ ਪੁੱਛਿਆ-"ਆਪ ਇਥੋਂ ਕਿਉਂ ਜਾ ਰਹੇ ਹੋ ?" ਉਸ ਦੀ ਆਵਾਜ਼ ਕੰਬ ਰਹੀ ਸੀ-"ਪਰ ਮੈਂ ਤਾਂ ਪਹਿਲਾਂ ਹੀ ਵਿਆਹੀ ਵਰੀ ਹਾਂ |" ਇਸ ਦੇ ਪਿਛੋਂ ਉਸ ਨੇ ਮੈਨੂੰ ਆਪਣੇ ਜੀਵਨ ਦਾ ਸੰਖੇਪ ਜਿਹਾ ਇਤਿਹਾਸ ਐਉਂ ਸੁਣਾਇਆ- "ਇਹ ਇਕ ਅਨੋਖੇ ਪ੍ਰੇਮ ਅਤੇ ਉਧਾਲੇ ਦੀ ਕਹਾਣੀ ਹੈ। ਮੇਰਾ ਪਤੀ ਬਹੁਤ ਸ਼ਰਾਬੀ ਨਿਕਲਿਆ, ਤੇ ਸ਼ਰਾਬ ਦੇ ਨਸ਼ੇ ਵਿਚ
ਮੇਰੇ ਉਤੇ ਬੜਾ ਅਤਿਆਚਾਰ ਕਰਦਾ ਸੀ। ਤੇ ਸਾਲਾਂ ਪਿਛੋਂ ਅਸੀਂ ਇਕ ਦੂਜੇ ਤੋਂ ਅਲਗ ਹੋ ਗਏ । ਪੈਰਿਸ ਵਿਚ ਮੇਰੇ ਬਹੁਤ ਸਾਰੇ ਜਾਣੂ ਪਛਾਣੂ ਸੱਜਨ ਸਨ । ਮੈਂ ਉਹਨਾਂ ਦਾ ਕਾਫ਼ੀ ਆਦਰ-ਭਾਵ ਕਰਦੀ ਸਾਂ | ਪਰ ਕਿਉਂਕਿ ਮੈਂ ਆਪਣੇ ਸੱਜਣਾਂ ਮਿਤ੍ਰਾ ਦੀ ਇੱਛਾ ਦੇ ਉਲਟ ਸ਼ਾਦੀ ਕੀਤੀ ਸੀ, ਇਸ ਲਈ ਅਸੀਂ ਇਕ ਦੂਜੇ ਨਾਲੋਂ ਆਪਣਾ ਸੰਬੰਧ ਤੋੜ ਲਿਆ ਸੀ । ਮੇਰੀ ਵੱਡੀ ਭੈਣ ਪਹਿਲਾਂ ਕਿਸੇ ਕਰਨੈਲ ਦੀ ਵਿਧਵਾ ਪਤਨੀ ਸੀ; ਫੇਰ ਉਸ ਨੇ ਸੇਂਟ ਜਰਮਨ ਦੇ ਇਕ ਓਵਰਸੀਅਰ ਨਾਲ ਸ਼ਾਦੀ ਕਰ ਲਈ ਸੀ । ਮੇਰੇ ਪਹਿਲੇ ਪਤੀ ਨੇ ਭਾਵੇਂ ਮੈਥੋਂ ਸਭ ਕੁਛ ਖੋਹ ਲਿਆ ਸੀ, ਪਰ ਸੰਗੀਤ ਵਿਚ ਬਹੁਤ ਮਾਹਿਰ ਹੋਣ ਕਰ ਕੇ ਕਈ ਵੱਡੇ ਵੱਡੇ ਘਰਾਂ ਵਿਚ ਮੇਰੀ ਟਿਊਸ਼ਨ ਲਗੀ ਹੋਈ ਸੀ ਜਿਸ ਨਾਲ ਪੇਟ ਦਾ ਧੰਦਾ ਪੂਰਾ ਕਰਨ ਲਈ ਮੈਨੂੰ ਕਾਫੀ ਕੁਝ ਮਿਲ ਜਾਂਦਾ ਸੀ |" ਉਸ ਦੇ ਜੀਵਨ ਦਾ ਇਤਿਹਾਸ ਲੰਮਾ ਹੋਣ ਕਰ ਕੇ ਵੀ ਬਹੁਤ ਦੁਖਦਾਈ ਸੀ । ਆਪਣੀ ਕਹਾਣੀ ਸੁਣਾਨ ਵਿਚ ਉਸ ਨੂੰ ਕਈ ਦਿਨ ਲਗ ਗਏ । ਪੈਰਿਸ ਸ਼ਹਿਰ ਦੇ ਬਾਹਰ ਇਕਾਂਤ ਸਥਾਨ ਵਿਚ ਅਸੀਂ ਆਪਣੇ ਰਹਿਣ ਲਈ ਮਕਾਨ ਲੈ ਰਖਿਆ ਸੀ । ਉਹਦੀ ਕਹਾਣੀ ਸੁਣਨ ਵਿਚ ਮੇਰਾ ਇਕ ਸਾਲ ਬੀਤ ਗਿਆ । ਉਸ ਨੇ ਆਪ ਹੀ ਪਹਿਲੇ ਪਹਿਲ ਮੈਨੂੰ ਚਿਤ੍ਰ ਸ਼ਾਲਾ ਵਿਚ ਭੇਜਿਆ ਸੀ। ਉਹ ਘਰ ਦੇ ਖ਼ਰਚ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਲੈਂਦੀ, ਤੇ ਉਸ ਦੀ ਏਸ ਸਿਫ਼ਤ ਕਰ ਕੇ ਮੈਂ ਉਹਦੀ ਉਪਮਾ ਕੀਤੇ ਬਿਨਾਂ ਨਹੀਂ ਸਾਂ ਰਹਿ ਸਕਦਾ । ਸਾਰਾ ਦਿਨ ਤਾਂ ਅਸੀਂ ਵੱਖ ਵੱਖ ਰਹਿੰਦੇ, ਪਰ ਰਾਤ ਨੂੰ ਦੋਵੇਂ ਇਕ ਛੋਟੇ ਜਿਹੇ ਘਰ ਵਿਚ ਆ ਇਕੱਠੇ ਹੁੰਦੇ। ਮੈਂ ਬੜੇ ਆਨੰਦ ਦੇ ਨਾਲ ਘਰ ਵਾਪਸ ਆਉਂਦਾ ਸਾਂ,ਤੇ ਉਹ ਪੈਰਿਸ ਤੋਂ ਵਾਪਸ ਆਉਣ ਸਮੇਂ ਮੇਰੇ ਲਈ ਸੁੰਦਰ ਸੁੰਦਰ
ਗੁਲਦਸਤੇ ਲਿਆਉਂਦੀ ਸੀ। ਮੇਰੇ ਪਾਸੋਂ ਕੋਈ ਸੁਗਾਤ ਲੈਣ ਵਿਚ ਉਸ ਨੇ ਕਦੀ ਵੀ ਹਾਂ ਨਹੀਂ ਸੀ ਕੀਤੀ। ਉਹ ਬਹੁਤ ਸੋਹਣੀ ਪੁਸ਼ਾਕ ਪਹਿਨਦੀ ਸੀ ਤੇ ਉਸ ਦੀ ਉਹ ਚਮਕੀਲੀ ਪੁਸ਼ਾਕ ਕਈ ਨੌਜਵਾਨਾਂ ਦਾ ਧਿਆਨ ਆਪਣੀ ਵਲ ਖਿੱਚ ਲੈਂਦੀ ਸੀ। ਇਹੋ ਜਿਹੀ ਪੁਸ਼ਾਕ ਉਹ ਅਕਸਰ ਉਸ ਵੇਲੇ ਪਾਉਂਦੀ,ਜਦ ਉਸ ਨੇ ਟੀਊਸ਼ਨ ਤੇ ਜਾਣਾ ਹੁੰਦਾ । ਉਹਦੀਆਂ ਵਿਦਿਆਰਥਣਾਂ ਧਨੀ ਮਾਪਿਆਂ ਦੀਆਂ ਪੁਤ੍ਰੀਆਂ ਸਨ । ਕੋਈ ਬੈਂਕ ਦੇ ਮਾਲਕ ਦੀ ਲੜਕੀ ਸੀ, ਕੋਈ ਕਿਸੇ ਸੇਠ ਦੀ। ਵਿਦਿਆਰਥਣਾਂ ਉਹਦਾ ਕਾਫੀ ਆਦਰ ਕਰਦੀਆਂ ਸਨ । ਸਿਰਫ਼ ਕੰਮ-ਕਾਰ ਦੇ ਸਮੇਂ ਤੋਂ ਬਿਨਾਂ ਅਸੀ ਕਦੀ ਵੀ ਵੱਖ ਨਹੀਂ ਸਾਂ ਹੁੰਦੇ । ਸੈਰ ਕਰਨ ਵੀ ਅਸੀ ਸਦਾ ਇਕੱਠੇ ਜਾਂਦੇ ਸਾਂ, ਸਿਰਫ਼ ਐਤਵਾਰ ਨੂੰ ਉਹ ਆਪਣੀ ਭੈਣ-ਓਵਰਸੀਅਰ ਦੀ ਪਤਨੀ ਨੂੰ ਮਿਲਣ ਲਈ ਜਾਂਦੀ ਸੀ । ਮੈਂ ਸਟੇਸ਼ਨ ਤੀਕ ਉਹਦੇ ਨਾਲ ਜਾਦਾ ਸਾਂ। ਉਹ ਉਸੇ ਦਿਨ ਹੀ ਵਾਪਸ ਆ ਜਾਂਦੀ ਸੀ ਤੇ ਆ ਕੇ ਸਾਰਾ ਸਾਰਾ ਦਿਨ ਆਪਣੇ ਪਰਿਵਾਰ ਬਾਰੇ ਹੀ ਗੱਲਾਂ ਕਰਦੀ ਰਹਿੰਦੀ ਸੀ | ਉਹਦੀ ਭੈਣ ਬਾਰੇ ਮੇਰੇ ਦਿਲ ਵਿਚ ਕਈ ਵਾਰ ਦੁਖ ਦੇ ਵਿਚਾਰ ਵੀ ਪੈਦਾ ਹੋ ਜਾਂਦੇ ਸਨ, ਪਰ ਮੈਂ ਪ੍ਰਗਟ ਨਹੀਂ ਸਾਂ ਕਰਦਾ । ਸਿਰਫ਼ ਇਕ ਵਾਰ ਮੇਰੇ ਮਨ ਵਿਚ ਕੁਝ ਕੁਝ ਸ਼ੱਕ ਪੈਦਾ ਹੋਇਆ, ਜਦ ਇਕ ਐਤਵਾਰ ਨੂੰ ਉਹ ਘਰ ਵਾਪਸ ਨ ਆਈ । ਮੈਂ ਨਿਰਾਸ ਹੋ ਗਿਆ | ਸੋਚ ਰਿਹਾ ਸਾਂ ਕਿ ਕੀ ਕਰਾਂ ? ਕੀ 'ਸੇਂਟ ਜਰਮਨ' ਕਸਬੇ ਵਿਚ ਜਾਵਾਂ ? ਸ਼ਾਇਦ ਮੇਰੇ ਜਾਣ ਨਾਲ ਲੋਕ ਉਸ ਦੇ ਚਲਨ ਉੱਤੇ ਸ਼ੱਕ ਕਰਨਗੇ । ਮਾਨਸਿਕ ਕਸ਼ਟ ਅਤੇ ਘਬਰਾਹਟ ਨਾਲ ਰਾਤ ਬਿਤਾ ਕੇ ਮੈਂ ਸਵੇਰੇ ਜਾਣ ਦਾ ਵਿਚਾਰ ਕਰ ਹੀ ਰਿਹਾ ਸਾਂ, ਕਿ ਉਹ ਥਕੀ 'ਟੁਟੀ ਵਾਪਸ ਆ ਗਈ । ਉਸ ਦੇ ਚਿਹਰੇ ਉੱਤੇ ਸਵਾਹ ਧੂੜੀ
ਹੋਈ ਜਾਪਦੀ ਸੀ । ਓਸ ਆਖਿਆ ਕਿ ਮੇਰੀ ਭੈਣ ਬੀਮਾਰ ਹੋ ਗਈ ਸੀ, ਤੇ ਉਸ ਦੀ ਤੀਮਾਰਦਾਰੀ ਕਰਨ ਲਈ ਮੈਨੂੰ ਰਾਤ ਉਥੇ ਹੀ ਠਹਿਰਣਾ ਪਿਆ। ਘਰ ਪਹੁੰਚਣ ਸਮੇਂ ਜਦ ਓਸ ਨੇ ਰੇਲਵੇ ਗਾਰਡ ਦੇ ਬੁਰੇ ਵਰਤਾਓ ਅਤੇ ਗੱਡੀ ਦੇ ਲੇਟ ਹੋਣ ਦੀ ਗੱਲ ਚਲਾਈ, ਤਾਂ ਮੈਂ ਓਸ ਦੀਆਂ ਸਾਰੀਆਂ ਗੱਲਾਂ ਉਤੇ ਵਿਸ਼ਵਾਸ ਕਰ ਲਿਆ। ਉਸ ਹਫ਼ਤੇ ਉਹ ਦੋ ਜਾਂ ਤਿੰਨ ਵਾਰੀ “ਸੇਂਟ ਜਰਮਨ" ਕਸਬੇ ਵਿਚ ਗਈ ਤੇ ਉਹ ਰਾਤ ਵੀ ਓਥੇ ਹੀ ਕਟਦੀ ਰਹੀ | ਆਪਣੀ ਭੈਣ ਦੇ ਰਾਜ਼ੀ ਹੋ ਜਾਣ ਪਿੱਛੋਂ ਉਹ ਉਸੇ ਤਰ੍ਹਾਂ ਐਤਵਾਰ ਦੇ ਐਤਵਾਰ ਓਸ ਪਾਸ ਜਾਂਦੀ ਹੁੰਦੀ ਸੀ । ਅਚਾਨਕ ਇਸ ਘਟਨਾ ਦੇ ਕੁਝ ਦਿਨ ਪਿੱਛੋਂ ਉਹ ਆਪ ਵੀ ਬੀਮਾਰ ਪੈ ਗਈ । ਇਕ ਦਿਨ ਗਾਣਾ ਸਿਖਾ ਕੇ ਜਦ ਉਹ ਕੰਬਦੀ, ਪਸੀਨੇ ਨਾਲ ਤਰ-ਬਤਰ ਘਰ ਵਾਪਸ ਆਈ, ਤਾਂ ਬੁਖਾਰ ਦੇ ਨਾਲ ਓਹਦਾ ਸਰੀਰ ਅੱਗ ਵਾਂਗ ਭਖ ਰਿਹਾ ਸੀ । ਉਸੇ ਰਾਤ ਉਹਦੀ ਛਾਤੀ ਵਿਚ ਦਰਦ ਹੋਣ ਲਗ ਪਿਆ ਸੀ । ਸ਼ੁਰੂ ਸ਼ੁਰੂ ਵਿਚ ਹੀ ਰੋਗ ਬਹੁਤ ਵਧ ਗਿਆ, ਅਤੇ ਡਾਕਟਰਾਂ ਨੇ ਜਵਾਬ ਦੇ ਦਿਤਾ । ਨਿਰਾਸ਼ਾ ਨਾਲ ਮੈਂ ਪਾਗਲ ਜਿਹਾ ਹੋ ਗਿਆ ਸਾਂ । ਓਹਦੇ ਜੀਵਨ ਦੀਆਂ ਆਖ਼ਰੀ ਘੜੀਆਂ ਨੂੰ ਵੱਧ ਤੋਂ ਵੱਧ ਸੁਖੀ ਅਤੇ ਸ਼ਾਂਤ ਦਾਤਾ ਬਨਾਉਣ ਲਈ ਮੇਰੇ ਮਨ ਵਿਚ ਕਈ ਵਿਚਾਰ ਉਠ ਰਹੇ ਸਨ। ਮੈਂ ਸੋਚ ਰਿਹਾ ਸਾਂ ਕਿ ਉਸ ਦੇ ਸਾਰੇ ਸੰਬੰਧੀਆਂ ਅਤੇ ਸੱਜਣਾਂ ਮਿੱਤ੍ਰਾ ਨੂੰ ਬੁਲਾ ਲਵਾਂ। ਏਸੇ ਖ਼ਿਆਲ ਨਾਲ ਉਸੇ ਵੇਲੇ ਮੈਂ ਉਹਦੀ ਭੈਣ ਨੂੰ ਇਕ ਚਿੱਠੀ ਲਿਖ ਦਿਤੀ, ਅਤੇ ਆਪ ਓਹਦੇ ਚਾਚੇ ਵਲ ਤੁਰ ਪਿਆ। ਮੈਂ ਬਹੁਤ ਘਬਰਾਇਆ ਹੋਇਆ ਸਾਂ । ਜਾਂਦਿਆਂ ਹੀ ਮੈਂ ਉਸ ਦੇ ਚਾਚੇ ਨੂੰ ਆਖਿਆ- ਸ੍ਰੀ ਮਾਨ ਜੀ, ਮਨੁੱਖ ਦੇ ਜੀਵਨ ਵਿਚ ਇਹੋ ਜਿਹੇ ਸਮੇਂ ਵੀ ਆਉਂਦੇ ਹਨ, ਜਦ ਕ੍ਰੋਧ ਅਤੇ ਘ੍ਰਿਣਾ ਨੂੰ ਤਿਆਗ ਦੇਣਾ ਪੈਂਦਾ ਹੈ ।"
ਬੁੱਢਾ ਪਰੋਹਿਤ' ਮੇਰੇ ਚਿਹਰੇ ਵਲ ਹੈਰਾਨੀ ਭਰੀ ਨਜ਼ਰ ਨਾਲ ਤਕਦਾ ਰਿਹਾ । ਮੈਂ ਫੇਰ ਕਿਹਾ- “ਆਪ ਦੀ ਭਤੀਜੀ ਦਾ ਅੰਤਮ-ਸਮਾਂ ਨੇੜੇ ਆ ਗਿਆ ਹੈ ।" ਉਸ ਨੇ ਕਿਹਾ-“ਮੇਰੀ ਭਤੀਜੀ ! ਮੇਰੀ ਤਾਂ ਕੋਈ ਤੀਜੀ ਨਹੀਂ ਹੈ । ਆਪ ਸ਼ਾਇਦ ਠੀਕ ਪਤਾ ਭੁੱਲ ਗਏ ਹੋ।" ਮੈਂ ਆਖਿਆ-"ਸ੍ਰੀ ਮਾਨ ਜੀ, ਮੈਂ ਹੱਥ ਜੋੜਦਾ ਹਾਂ, ਇਸ ਸਮੇਂ ਗੁੱਸੇ ਨੂੰ ਭੁੱਲ ਜਾਓ । ਮੈਂ ਮੈਡਮ ਡਿਲੋਟੀ ਬਾਰੇ ਗੱਲ ਕਰ ਰਿਹਾ ਹਾਂ-ਉਹਦੇ ਪਤੀ ਦਾ ਨਾਂ ਕੈਪਟਨ....................|" ਉਹ ਬੋਲੇ-"ਮੈਂ ਮੈਡਮ ਡਿਲੋਟੀ ਨੂੰ ਜਾਣਦਾ ਪਹਿਚਾਣਦਾ ਵੀ ਨਹੀਂ। ਬੇਟਾ ! ਤੁਸੀਂ ਭੁੱਲ ਰਹੇ ਹੋ-ਮੈਂ ਠੀਕ ਆਖ ਰਿਹਾ ਹਾਂ।" ਉਨਾਂ ਨੇ ਮੈਨੂੰ ਧੋਖੇ ਬਾਜ਼ ਜਾਂ ਪਾਗਲ ਸਮਝ ਕੇ ਹੌਲੀ ਹੌਲੀ ਬੂਹੇ ਵਲ ਧੱਕ ਦਿਤਾ। ਉਸ ਬਾਰੇ ਮੈਂ ਜੋ ਗੱਲਾਂ ਸੁਣੀਆਂ, ਉਹ ਬਹੁਤ ਹੀ ਭਿਆਨਕ ਅਤੇ ਮੇਰੀ ਆਸ ਦੇ ਉਲਟ ਸਨ । ਤਦੇ ਤਾਂ ਉਹਨੇ ਮੈਨੂੰ ਝੂਠਾ ਪਤਾ ਦਸਿਆਂ । ਓਸੇ ਵੇਲੇ ਅਚਾਨਕ ਮੈਨੂੰ ਇਕ ਗੱਲ ਚੇਤੇ ਆ ਗਈ ਕਿ ਉਹ ਕਿਸੇ ਬੈਂਕਰ ਦੇ ਘਰ ਉਸ ਦੀ ਲੜਕੀ ਨੂੰ ਗਾਣਾ ਸਿਖਾਣ ਲਈ ਜਾਂਦੀ ਹੁੰਦੀ ਸੀ । ਮੈਂ ਉਠਿਆਂ ਅਤੇ ਗੱਡੀ ਵਿਚ ਬੈਠ ਕੇ ਉਸ ਦੇ ਦਸੇ ਪਤੇ ਉਤੇ ਪਹੁੰਚ ਗਿਆ । ਉਥੋਂ ਦੇ ਇਕ ਨੌਕਰ ਪਾਸੋਂ ਪੁੱਛਿਆ-"ਮੈਡਮ ਡਿਲੋਟੀ ਘਰ ਹਨ ?" "ਇਸ ਨਾਂ ਦੀ ਤਾਂ ਇਸ ਘਰ ਵਿਚ ਕੋਈ ਇਸਤ੍ਰੀ ਵੀ ਨਹੀਂ ।" "ਹਾਂ, ਇਹ ਤਾਂ ਮੈਂ ਜਾਣਦਾ ਹਾਂ, ਪਰ ਉਹ ਤੁਹਾਡੇ ਘਰ ਦੀਆਂ ਲੜਕੀਆਂ ਨੂੰ ਗਾਣਾ ਸਿਖਾਂਦੀ ਹੈ ?" "ਸਾਡੀ ਕੋਈ ਵੀ ਲੜਕੀ ਗਾਣਾ ਨਹੀਂ ਸਿਖਦੀ |"ਤੇ
ਓਸ ਨੇ ਗੁੱਸੇ ਨਾਲ ਬੂਹਾ ਬੰਦ ਕਰ ਲਿਆ। ਮੈਂ ਹੋਰ ਲਭਣ ਦਾ ਇਰਾਦਾ ਛਡ ਦਿਤਾ। ਸਮਝਿਆ ਕਿ ਸ਼ਾਇਦ ਦੂਜੀ ਥਾਂ ਤੋਂ ਵੀ ਇਹੋ ਜਵਾਬ ਮਿਲੇਗਾ । ਘਰ ਪਹੁੰਚਦਿਆਂ ਹੀ ਮੈਨੂੰ 'ਸੇਂਟ ਜਰਮਨ' ਦੇ ਡਾਕਖਾਨੇ ਦੀ ਮੋਹਰ ਲਗੀ ਇਕ ਚਿਠੀ ਮਿਲੀ, ਓਸ ਤੇ ਲਿਖਿਆ ਸੀ“ਓਵਰਸੀਅਰ, ਮੈਡਮ ਡਿਲੋਟੀ ਬਾਰੇ ਕੁਝ ਵੀ ਨਹੀਂ ਜਾਣਦੇ, ਉਨ੍ਹਾਂ ਦੀ ਨਾ ਤਾਂ ਕੋਈ ਪਤਨੀ ਹੈ ਅਤੇ ਨਾ ਹੀ ਕੋਈ ਪੁੱਤਰ ਹੈ ।” ਇਹ ਆਖਰੀ ਸੱਟ ਸੀ । ਤਦ ਤਾਂ ਉਸ ਨੇ ਪੰਜਾਂ ਵਰਿਆਂ ਵਿਚ ਜਿੰਨੀਆਂ ਗੱਲਾਂ ਵੀ ਕੀਤੀਆਂ ਹਨ, ਸਭ ਝੂਠੀਆਂ ਹਨ । ਇਸ ਸਮੇਂ ਅਨੇਕਾਂ ਈਰਖਾਲੂ ਚਿੰਤਾਆਂ ਨੇ ਮੇਰੇ ਦਿਲ ਉਤੇ ਕਬਜ਼ਾ ਕਰ ਲਿਆ ਸੀ । ਮੈਂ ਕੀ ਕਰਨ ਜਾ ਰਿਹਾ ਹਾਂ, ਕੁਝ ਵੀ ਨਾ ਸਮਝ ਕੇ ਮੈਂ ਰੋਗੀ ਦੇ ਕਮਰੇ ਵਿਚ ਦਾਖ਼ਲ ਹੋਇਆ । ਉਹ ਸਾਰੇ ਪ੍ਰਸ਼ਨ ਜੋ ਮੈਨੂੰ ਕਸ਼ਟ ਦੇ ਰਹੇ ਸਨ, ਰੋਗੀ ਦੀ ਮੰਜੀ ਉੱਤੇ ਵਸ ਪਏ-"ਕੀ ਤੂੰ ਐਤਵਾਰ 'ਸੇਂਟ ਜਰਮਨ' ਜਾਂਦੀ ਹੁੰਦੀ ਸੈਂ ? ਤੂੰ ਕਿਥੇ ਦਿਨ ਕਟਦੀ ਸੈਂ ਤੇ ਕਿਥੇ ਰਾਤ ਬਿਤਾਂਦੀ ਸੈਂ ? ਦਸ ! ਮੈਨੂੰ ਛੇਤੀ ਉੱਤਰ ਦੇਹ"। ਮੈਂ ਉਸ ਦਾ ਅਸਲੀ ਹਾਲ ਜਾਨਣ ਲਈ ਪਾਗਲ ਹੋ ਰਿਹਾ ਸਾਂ। ਉਸ ਦੇ ਚੁੱਪ ਰਹਿਣ ਉਤੇ ਮੈਂ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਪਣੇ ਸੁਆਲਾਂ ਦਾ ਜਵਾਬ ਲਭਣ ਲਗਾ, ਪਰ ਮੇਰੇ ਪੱਲੇ ਕੁਝ ਵੀ ਨਾ ਪਿਆ । ਗੁੱਸੇ ਨਾਲ ਕੰਬਦਿਆਂ ਹੋਇਆਂ ਮੈਂ ਫੇਰ ਕਹਿਣਾ ਸ਼ੁਰੂ ਕੀਤਾ-"ਤੂੰ ਕਦੀ ਵੀ ਕਿਸੇ ਨੂੰ ਪੜ੍ਹਾਨ ਲਈ ਨਹੀਂ ਗਈ । ਮੈਂ ਸਭ ਥਾਵਾਂ ਤੇ ਗਿਆ ਹਾਂ, ਕੋਈ ਵੀ ਤੈਨੂੰ ਨਹੀਂ ਜਾਣਦਾ । ਫੇਰ ਤੈਨੂੰ ਇਹ ਰੁਪਏ ਕਿਥੋਂ ਮਿਲਦੇ ਸਨ ? ਪੁਸ਼ਾਕ, ਗਹਿਣੇ-ਇਹ ਸਭ ਤੇ ਕਿਥੋਂ ਲੈਂਦੀ ਸੈਂ ?” ਉਹਨੇ ਸਿਰਫ਼ ਨਿਰਾਸ਼ਾ ਜਨਕ ਦ੍ਰਿਸ਼ਟੀ
ਨਾਲ ਮੇਰੇ ਵਲ ਤਕਿਆ ਤੇ ਕੁਝ ਵੀ ਨਾ ਬੋਲੀ । ਇਸ ਵੇਲੇ ਉਸ ਨੂੰ ਸ਼ਾਂਤੀ ਨਾਲ ਮਰਨ ਦੇਣਾ ਚਾਹੀਦਾ ਸੀ, ਪਰ ਮੈਂ ਉਸ ਨਾਲ ਬਹੁਤ ਪ੍ਰੇਮ ਕਰਦਾ ਸਾਂ, ਇਸ ਕਰ ਕੇ ਮੇਰੀ ਈਰਖ਼ਾ ਅਫਸੋਸ ਨਾਲੋਂ ਬਹੁਤ ਬਲਵਾਨ ਹੋ ਗਈ ਸੀ । ਮੈਂ ਫੇਰ ਆਖਿਆ-"ਪੂਰੇ ਪੰਜ ਸਾਲ ਤੂੰ ਮੈਨੂੰ ਧੋਖਾ ਦਿਤਾ ਹੈ। ਹਰ ਰੋਜ਼, ਹਰ ਸੈਕਿੰਡ ਪਿਛੋਂ ਤੂੰ ਝੂਠ ਬੋਲਿਆ । ਤੂੰ ਮੇਰੇ ਜੀਵਨ ਦਾ ਸਾਰਾ ਭੇਤ ਜਾਣਦੀ ਸੈਂ, ਪਰ ਮੈਂ ਤੇਰੇ ਬਾਰੇ ਉਕਾ ਧੋਖੇ ਵਿਚ ਰਿਹਾ। ਮੈਨੂੰ ਤੇਰਾ ਕੁਝ ਵੀ ਪਤਾ ਨਾ ਲਗਾ ਤੇਰਾ ਨਾਂ ਤਕ ਵੀ ਤਾਂ ਨਾ ਜਾਣ ਸਕਿਆ । ਜਿਸ ਨਾਂ ਨਾਲ ਮੈਂ ਤੈਨੂੰ ਬਲਾਉਂਦਾ ਰਿਹਾ ਹਾਂ, ਇਹ ਤੇਰਾ ਅਸਲੀ ਨਾਂ ਨਹੀਂ ?ਹੇ ਝੂਠੀ ਇਸਤ੍ਰੀ! ਤੂੰ ਮਰਨ ਮਰਾਂਦ ਪਈ ਏ , ਪਰ ਮੈਂ ਅਜੇ ਤੀਕ ਤੇਰਾ ਠੀਕ ਨਾਂ ਤਕ ਨਹੀਂ ਜਾਣਦਾ। ਤੂੰ ਕਿਥੋਂ ਆਈ ਸੈਂ ? ਕਿਉਂ ਤੂੰ ਮੇਰੇ ਦਿਲ ਵਿਚ ਬਿਨਾਂ ਅਧਿਕਾਰ ਦੇ ਹੀ ਪਰਵੇਸ਼ ਕਰ ਲਿਆ ?" ਮੇਰੀ ਕੋਸ਼ਸ਼ ਵਿਅਰਥ ਸੀ । ਉੱਤਰ ਦੇਣ ਦੀ ਥਾਂ ਇਸ ਡਰ ਨਾਲ ਕਿ ਕਿਤੇ ਉਸ ਦੀ ਅੰਤਮ ਦ੍ਰਿਸ਼ਟੀ ਉਹਦੇ ਜੀਵਨ ਦਾ ਗੁਪਤ ਭੇਤ ਪ੍ਰਗਟ ਨਾ ਕਰ ਦੇਵੇ, ਉਸ ਨੇ ਬਹੁਤ ਹੀ ਮੁਸ਼ਕਲ ਨਾਲ ਕੰਧ ਵਲ ਮੂੰਹ ਕਰ ਲਿਆ। ਜੀਵਨ ਦੇ ਆਖਰੀ ਪਲ ਤੀਕ ਉਹ ਝੂਠੀ ਹੀ ਰਹੀ ।