ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ (ਭਾਗ ਪੰਜਵਾਂ)

ਵਿਕੀਸਰੋਤ ਤੋਂ
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ (ਭਾਗ ਪੰਜਵਾਂ)
ਰਾਮ ਸਰੂਪ ਅਣਖੀ



ਰਾਮ ਸਰੂਪ ਅਣਖੀ
ਦੀਆਂ
ਸਾਰੀਆਂ ਕਹਾਣੀਆਂ
(ਭਾਗ ਪੰਜਵਾਂ)

ਰਾਮ ਸਰੂਪ ਅਣਖੀ ਦੀਆਂ ਹੋਰ ਰਚਨਾਵਾਂ


  • ਕੋਠੇ ਖੜਕ ਸਿੰਘ
  • ਕੱਖਾਂ ਕਾਨਿਆਂ ਦੇ ਪਲ
  • ਜਮੀਨਾਂ ਵਾਲੇ
  • ਬਸ ਹੋਰ ਨਹੀਂ
  • ਦੁੱਲੇ ਦੀ ਢਾਬ
  • ਆਪਣੀ ਮਿੱਟੀ ਦੇ ਰੁੱਖ
  • ਸੁਗੰਧਾਂ ਜਿਹੇ ਲੋਕ
  • ਤੂੰ ਵੀ ਮੁੜ ਆ ਸਦੀਕ
  • ਪਰਤਾਪੀ
  • ਕੈਦਣ
  • ਕਿੱਲੇ ਨਾਲ ਬੰਨ੍ਹਿਆ ਆਦਮੀ
  • ਗੇਲੋ
  • ਭੀਮਾ
  • ਮਲ੍ਹੇ ਝਾੜੀਆਂ
  • ਜ਼ਖ਼ਮੀ ਅਤੀਤ
  • ਸੁਲਗਦੀ ਰਾਤ
  • ਜਿਨ ਸਿਰ ਸੋਹਣਿ ਪੱਟੀਆਂ
  • ਕਣਕਾਂ ਦਾ ਕਤਲੇਆਮ
  • ਪਿੰਡ ਦੀ ਮਿੱਟੀ
  • ਮੋਏ ਮਿੱਤਰਾਂ ਦੀ ਸ਼ਨਾਖਤ 

ਰਾਮ ਸਰੂਪ ਅਣਖੀ
ਦੀਆਂ
ਸਾਰੀਆਂ ਕਹਾਣੀਆਂ
(ਭਾਗ ਪੰਜਵਾਂ)


ਸੰਗ੍ਰਿਹ ਕਰਤਾ : ਕਰਾਂਤੀ ਪਾਲ

Ram Sarup Anakhi Dian Sarian Kahanian
(Part-5)
Editing by : Krantipal



ਸਮਰਪਣ

ਛੋਟੋ ਵੀਰ
ਰਾਜਾ ਦਬੜ੍ਹੀਖਾਨੇ
ਦੇ ਨਾਂ



* ਅਸਲ ਵਿੱਚ ਲੇਖਕ ਓਸੇ ਮਾਹੌਲ ਨੂੰ ਲੈ ਕੇ ਲਿਖਦਾ ਹੈ, ਜਿਸ ਦਾ ਉਹਨੂੰ ਨਿੱਜੀ ਅਨੁਭਵ ਹੋਵੇ। ਮੈਨੂੰ ਤਾਂ ਪਿੰਡਾਂ ਦੇ ਨੇੜੇ ਦਾ ਅਨੁਭਵ ਹੈ। ਮੇਰਾ ਬਾਪ ਹਲਵਾਹਕ ਸੀ। ਅਸੀਂ ਜ਼ਮੀਨਾਂ ਵਾਲੇ ਹਾਂ। ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਦੋ-ਤਿੰਨ ਸਾਲ ਮੈਂ ਖ਼ੁਦ ਵੀ ਖੇਤੀ ਦਾ ਕੰਮ ਕੀਤਾ ਸੀ। ਫੇਰ ਜਿਨ੍ਹਾਂ ਕਿਸਾਨ-ਲੋਕਾਂ ਵਿੱਚ ਮੇਰਾ ਬਚਪਨ ਬੀਤਿਆ, ਉਨ੍ਹਾਂ ਵਿੱਚ ਮੈਂ ਖੇਡਿਆ-ਪਲਿਆ, ਵੱਡਾ ਹੋ ਕੇ ਵੀ ਕੋਈ ਚੁਤਾਲੀ-ਪੰਤਾਲੀ ਸਾਲਾਂ ਦੀ ਉਮਰ ਤੱਕ ਜੱਟ-ਕਿਸਾਨਾਂ ਵਿੱਚ ਹੀ ਵਿਚਰਦਾ ਰਿਹਾ, ਮੈਨੂੰ ਤਾਂ ਉਨ੍ਹਾਂ ਲੋਕਾਂ ਦਾ ਹੀ ਪਤਾ ਹੈ। ਫੇਰ ਸਾਡੇ ਪਿੰਡ ਧੌਲਾ ਤੋਂ ਮਾਨਸਾ-ਬਠਿੰਡਾ ਵੱਲ ਸਾਡੀਆਂ ਰਿਸ਼ਤੇਦਾਰੀਆਂ ਸਨ, ਆਉਣ-ਜਾਣ ਸੀ, ਇਨ੍ਹਾਂ ਚਾਲੀ-ਪੰਜਾਹ ਪਿੰਡਾਂ ਵਿੱਚ ਮੇਰਾ ਸਾਰੀ ਉਮਰ ਦਾ ਤੋਰਾ-ਫੇਰਾ ਸੀ। ਇਨ੍ਹਾਂ ਚਾਲ਼ੀ-ਪੰਜਾਬ ਪਿੰਡਾਂ ਦਾ ਮਿੱਟੀ-ਪਾਣੀ ਮੈਨੂੰ ਜਾਣਦਾ ਹੈ। ਮੇਰੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਇਨ੍ਹਾਂ ਪਿੰਡਾਂ ਦੀ ਆਬੋ-ਹਵਾ ਹੈ, ਮਿੱਟੀ ਦੀ ਸੁਗੰਧ ਹੈ। ਮੇਰੀਆਂ ਰਚਨਾਵਾਂ ਇਨ੍ਹਾਂ ਪਿੰਡਾਂ ਦੇ ਦਾਇਰੇ ਵਿੱਚ ਹੀ ਘੁੰਮਦੀਆਂ ਹਨ। ਰਚਨਾ ਨੂੰ ਕੱਚਾ ਮਸਾਲਾ ਇੱਥੋਂ ਹੀ ਮਿਲਦਾ ਹੈ। ਇਸ ਦਾਇਰੇ ਵਿੱਚੋਂ ਬਾਹਰ ਕਿਧਰੇ ਜਾ ਕੇ ਰਚਨਾ ਦੀ ਭਾਲ ਕਰਾਂਗਾ ਤਾਂ ਮੇਰੀ ਕਲਮ ਭਟਕ ਜਾਵੇਗੀ।

ਇੰਗਲੈਂਡ ਆਪਣੇ ਚਹੇਤੇ ਨਾਵਲਕਾਰ ਥਾਮਸ ਹਾਰਡੀ ਦਾ ਜਨਮ-ਸਥਾਨ ਅਤੇ ਉਹਦੀ ਕਰਮ-ਭੂਮੀ ਦੇਖਣ ਗਿਆ ਤਾਂ ਮੈਨੂੰ ਮੇਰੀ ਸੋਚ ਦੀ ਪ੍ਰੋੜਤਾ ਮਿਲੀ ਕਿ ਹਾਡਰੀ ਵੀ ਮੇਰੇ ਵਾਂਗ ਹੀ ਸੋਚਦਾ-ਕਰਦਾ ਸੀ। ਉਹਦੇ ਸਾਰੇ ਨਾਵਲਾਂ ਦੇ ਘਟਨਾ-ਸਥਲ ਇੱਕ ਖ਼ਾਸ ਖੇਤਰ ਵਿੱਚੋਂ ਹਨ। ਇਸ ਵਿਸ਼ੇਸ਼ ਖੇਤਰ ਦਾ ਨਾਂ ਉਹਨੇ ਵੈਸੈਕਸ ਰੱਖਿਆ ਹੋਇਆ ਸੀ। ਮੇਰਾ ਵੈਸੈਕਸ ਮੇਰੇ ਪਿੰਡ ਧੌਲਾ ਤੋਂ ਲੈ ਕੇ ਮਾਨਸਾ-ਬਠਿੰਡਾ ਇਲਾਕੇ ਦੇ ਇਹ ਚਾਲ੍ਹੀ-ਪੰਜਾਹ ਪਿੰਡ ਹਨ।

ਇਸ ਤੱਥ ਨਾਲ ਵੀ ਮੈਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਦੁਨੀਆ ਦਾ ਬਿਹਤਰੀਨ ਸਾਹਿਤ ਖ਼ਾਸ ਕਰਕੇ ਗਲਪ-ਸਾਹਿਤ ਪਿੰਡਾਂ ਬਾਰੇ ਹੀ ਲਿਖਿਆ ਹੋਇਆ ਹੈ।

ਮਲ੍ਹੇ ਝਾੜੀਆਂ (ਸੈ-ਜੀਵਨੀ) ਵਿੱਚੋਂ



*ਬਾਪੂ ਦੀਆਂ ਰਚੀਆਂ ਸਾਰੀਆਂ ਕਹਾਣੀਆਂ ਨੂੰ ਇੱਕੋ ਜਗ੍ਹਾ ਤੇ ਇਕੱਠਾ ਕਰਨ ਦਾ ਅਰਥ ਹੈ ਕਿ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਨੂੰ ਸੰਭਾਲ ਕੇ ਰੱਖਣਾ।

ਇਤਫ਼ਾਕ ਇਹ ਕਹਾਣੀਆਂ ਮੈਂ ਉਦੋਂ ਸਾਰੀਆਂ ਪੜ੍ਹੀਆਂ ਜਦੋਂ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸੋਚਦਾ ਹਾਂ ਇਹ ਕਹਾਣੀਆਂ ਜੇ ਮੈਂ ਉਨ੍ਹਾਂ ਦੇ ਜਿਉਂਦੇ ਜੀਅ ਪੜ੍ਹ ਲੈਂਦਾ ਤਾਂ ਕੋਈ ਸੰਵਾਦ ਉਨ੍ਹਾਂ ਨਾਲ ਰਚਾ ਸਕਦਾ ਸੀ ਕਿ ਇਹ ਫਲਾਣੀ ਕਹਾਣੀ ਦੀ ਘਟਨਾ/ਪਾਤਰ ਉਸ ਪਿੰਡ ਦੇ ਨੇ...

ਚਲੋ ਖੈਰ, ਜੋ ਹੋਣਾ ਸੀ ਹੋ ਗਿਆ। ਬਾਪੂ ਕਥਾਕਾਰ ਵੱਡਾ ਸੀ। ਉਸ ਨੂੰ ਕਹਾਣੀ ਕਹਿਣੀ ਆਉਂਦੀ ਸੀ, ਉਸ ਨੇ ਕਹਾਣੀਆਂ ਲਿਖੀਆਂ/ਨਾਵਲ ਲਿਖੇ, ਪਰ ਕਥਾਰਸ ਉਨ੍ਹਾਂ ਦੇ ਅੰਗ-ਸੰਗ ਰਿਹਾ।

ਕਹਾਣੀ ਦੇ ਖੇਤਰ ’ਚ ਮਕਬੂਲ ਬਾਪੂ, ਨਾਵਲ ਦੇ ਖੇਤਰ ਵਿੱਚ ਵੀ ਮਕਬੂਲ ਹੋਇਆ। ਨਾਵਲਗਿਰੀ ਨੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਢਾਹ ਲਾਈ, ਪਰ ਜਦੋਂ ਅਸੀਂ ਉਨ੍ਹਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤੇ ਫਿਰ ਨਾਵਲ, ਉਦੋਂ ਇਹ ਗੱਲ ਸਮਝ ਆਉਂਦੀ ਹੈ ਕਿ ਉਨ੍ਹਾਂ ਨੇ ਕਹਾਣੀ ਛੱਡ ਕੇ ਨਾਵਲ ਲਿਖਣ ਦਾ ਰਾਹ ਕਿਉਂ ਅਪਣਾਇਆ। ਬਾਪੂ ਦੀਆਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਕਹਾਣੀਆਂ ਦੇ ਧੁਰ ਅੰਦਰ ਜਾ ਕੇ ਪਤਾ ਲਗਦਾ ਹੈ ਕਿ ਬਾਪੂ ਕਿੱਡਾ ਵੱਡਾ ਕਥਾਕਾਰ ਸੀ। ਕਈ ਕਹਾਣੀਆਂ ਪੜ੍ਹ ਕੇ ਤਾਂ ਅੰਦਰੋਂ ਆਵਾਜ਼ ਨਿੱਕਲਦੀ ਹੈ, "ਵਾਹ ਬਾਪੂ ਕਮਾਲ ਕਰਤੀ।"

ਇਹ ਕਹਾਣੀਆਂ ਜੀਵਨ ਦੇ ਉਨ੍ਹਾਂ ਰੰਗਾਂ ਨੂੰ ਬਿਖੇਰਦੀਆਂ ਹਨ ਜਿਹੜੇ ਰੰਗ ਸਮੇਂ ਦੀ ਧੂੜ 'ਚ ਫਿੱਕੇ ਪੈ ਗਏ।

ਐਨੀ ਸਾਦਗੀ ਨਾਲ ਸਰਲਤਾ ਦਾ ਪ੍ਰਗਟਾਵਾ ਕਰਦੀਆਂ ਇਹ ਕਹਾਣੀਆਂ ਪੰਜਾਬੀ ਕਹਾਣੀ ਦੀ ਪਰਿਭਾਸ਼ਾ ਸਿਰਜਣ ਦੇ ਸਮਰੱਥ ਬਣੀਆਂ ਹਨ ਜਿਸ ਨੇ ਇਹ ਸਿੱਧ ਕੀਤਾ ਹੈ ਕਿ ਅਣਖੀ ਜਿਉਂਦਾ ਹੈ ..

4 ਮਾਰਚ, 2018

-ਕਰਾਂਤੀ ਪਾਲ

ਭਾਗ ਪੰਜਵਾਂ

ਤਤਕਰਾ

1. ਉਸ ਦਾ ਦੁੱਖ 13
2. ਮੈਂ ਕਹਾਣੀ ਲਿਖਾਂਗਾ 17
3. ਆ 'ਗੇ ਓਏ 22
4. ਦੋਸਤੀ ਦਾ ਸਿਮਰਨ 26
5. ਧਰਮਾਤਮਾ 30
6. ਇੱਕ ਔਰਤ 34
7. ਨਸੀਮ ਦਾ ਘਰ 39
8. ਤੰਗ ਮੂਹਰੀ ਦੀ ਸਲਵਾਰ 44
9. ਚਾਚਾ ਜਾਵੇਦ 50
10. ਕੀ ਪਤਾ ਸੀ? 54
11. ਅਫ਼ਸੋਸ 58
12. ਪੁਰਾਣੀ ਜਲੂਣ 64
13. ਆਦਰਸ਼ਵਾਦੀ 67
14. ਰੇਸ਼ਮ ਦੀਆਂ ਗੰਢਾਂ 73
15. ਖੱਟਾ ਅੰਬ 81
16. ਛੱਪੜੀ ਵਿਹੜਾ 87
17. ਪਰਛਾਵਿਆਂ ਦਾ ਮੋਹ 114
18. ਸਾਈਡ ਬਿਜ਼ਨਸ 119
19. ਧੀ-ਧਿਆਣੀ 125
20. ਇਕ ਦਲੇਰ ਔਰਤ 129
21. ਚੜ੍ਹਦੀ ਕਲਾ 135
22. ਆਪਣੇ ਘੜੇ ਦਾ ਪਾਣੀ 144
23. ਹੱਡੀਆਂ 148
24. ਕਾਮਰੇਡ ਮਨਸ਼ਾ ਰਾਮ 152
25. ਦਹਿਲ 155
26. ਆਪਣੀ ਧਰਤੀ 161
27. ਹਾਲਾਤ 165
28. ਭੀੜੀ ਗਲੀ 171
29. ਤਕਸੀਮ 175
30. ਪਤੀ 180
31. ਅਸਲੀ ਤੇ ਪੁਰਾਣੀ ਦੁਕਾਨ 184
32. ਭਲੇ ਵੇਲਿਆਂ ਦੀ ਗੱਲ 188
33. ਫ਼ਾਸਲੇ 192
34. ਸੰਦੂਕੜੀ 197
35. ਮਨਹੂਸ 203
36. ਜਵਾਰਭਾਟਾ 209