ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ (ਭਾਗ ਦੂਜਾ)
ਰਾਮ ਸਰੂਪ ਅਣਖੀ
ਦੀਆਂ
ਸਾਰੀਆਂ ਕਹਾਣੀਆਂ
(ਭਾਗ ਦੂਜਾ)
☆ ਕੋਠੇ ਖੜਕ ਸਿੰਘ
☆ ਕੱਖਾਂ ਕਾਨਿਆਂ ਦੇ ਪੁਲ
☆ ਜਮੀਨਾਂ ਵਾਲੇ
☆ ਬਸ ਹੋਰ ਨਹੀਂ
☆ ਦੁੱਲੇ ਦੀ ਢਾਬ
☆ ਆਪਣੀ ਮਿੱਟੀ ਦੇ ਰੁੱਖ
☆ ਸੁਗੰਧਾਂ ਜਿਹੇ ਲੋਕ
☆ ਤੂੰ ਵੀ ਮੁੜ ਆ ਸਦੀਕ
☆ ਪਰਤਾਪੀ
☆ ਕੈਦਣ
☆ ਕਿੱਲੇ ਨਾਲ ਬਨ੍ਹਿਆ ਆਦਮੀ
☆ ਗੇਲੋ
☆ ਭੀਮਾ
☆ ਮਲ੍ਹੇ ਝਾੜੀਆਂ
☆ ਜ਼ਖ਼ਮੀ ਅਤੀਤ
☆ ਸੁਲਗਦੀ ਰਾਤ
☆ ਜਿਨ ਸਿਰ ਸੋਹਣਿ ਪੱਟੀਆਂ
☆ ਕਣਕਾਂ ਦਾ ਕਤਲੇਆਮ
☆ ਪਿੰਡ ਦੀ ਮਿੱਟੀ
☆ ਮੋਏ ਮਿੱਤਰਾਂ ਦੀ ਸ਼ਨਾਖਤ
ਰਾਮ ਸਰੂਪ ਅਣਖੀ
ਦੀਆਂ
ਸਾਰੀਆਂ ਕਹਾਣੀਆਂ
(ਭਾਗ ਦੂਜਾ)
ਸੰਗ੍ਰਹਿ ਕਰਤਾ: ਕਰਾਂਤੀ ਪਾਲ
Ram Sarup Anakhi Dian Sarian Kahanian
(Part-2)
Editing by: Krantipal
●
ਸਮਰਪਣ
ਛੋਟੇ ਵੀਰ
ਰਾਜਾ ਦਬੜ੍ਹੀਖਾਨੇ
ਦੇ ਨਾਂ
●
ਇੰਗਲੈਂਡ ਆਪਣੇ ਚਹੇਤੇ ਨਾਵਲਕਾਰ ਥਾਮਸ ਹਾਰਡੀ ਦਾ ਜਨਮ-ਸਥਾਨ ਅਤੇ ਉਹਦੀ ਕਰਮ-ਭੂਮੀ ਦੇਖਣ ਗਿਆ ਤਾਂ ਮੈਨੂੰ ਮੇਰੀ ਸੋਚ ਦੀ ਪ੍ਰੋੜ੍ਹਤਾ ਮਿਲੀ ਕਿ ਹਾਡਰੀ ਵੀ ਮੇਰੇ ਵਾਂਗ ਹੀ ਸੋਚਦਾ-ਕਰਦਾ ਸੀ। ਉਹਦੇ ਸਾਰੇ ਨਾਵਲਾਂ ਦੇ ਘਟਨਾ-ਸਥਲ ਇੱਕ ਖ਼ਾਸ ਖੇਤਰ ਵਿੱਚੋਂ ਹਨ। ਇਸ ਵਿਸ਼ੇਸ਼ ਖੇਤਰ ਦਾ ਨਾਂ ਉਹਨੇ ਵੈਸੈਕਸ ਰੱਖਿਆ ਹੋਇਆ ਸੀ। ਮੇਰਾ ਵੈਸੈਕਸ ਮੇਰੇ ਪਿੰਡ ਧੌਲ਼ਾ ਤੋਂ ਲੈ ਕੇ ਮਾਨਸਾ-ਬਠਿੰਡਾ ਇਲਾਕੇ ਦੇ ਇਹ ਚਾਲ੍ਹੀ-ਪੰਜਾਹ ਪਿੰਡ ਹਨ।
ਇਸ ਤੱਥ ਨਾਲ ਵੀ ਮੈਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਦੁਨੀਆ ਦਾ ਬਿਹਤਰੀਨ ਸਾਹਿਤ ਖ਼ਾਸ ਕਰਕੇ ਗਲਪ-ਸਾਹਿਤ ਪਿੰਡਾਂ ਬਾਰੇ ਹੀ ਲਿਖਿਆ ਹੋਇਆ ਹੈ।
ਮਲ੍ਹੇ ਝਾੜੀਆਂ (ਸ੍ਵੈ- ਜੀਵਨੀ) ਵਿੱਚੋਂ
○ ਬਾਪੂ ਦੀਆਂ ਰਚੀਆਂ ਸਾਰੀਆਂ ਕਹਾਣੀਆਂ ਨੂੰ ਇੱਕੋ ਜਗ੍ਹਾ 'ਤੇ ਇਕੱਠਾ ਕਰਨ ਦਾ ਅਰਥ ਹੈ ਕਿ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਨੂੰ ਸੰਭਾਲ ਕੇ ਰੱਖਣਾ।
ਇਤਫ਼ਾਕ ਇਹ ਕਹਾਣੀਆਂ ਮੈਂ ਉਦੋਂ ਸਾਰੀਆਂ ਪੜ੍ਹੀਆਂ ਜਦੋਂ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸੋਚਦਾ ਹਾਂ ਇਹ ਕਹਾਣੀਆਂ ਜੇ ਮੈਂ ਉਨ੍ਹਾਂ ਦੇ ਜਿਉਂਦੇ ਜੀਅ ਪੜ੍ਹ ਲੈਂਦਾ ਤਾਂ ਕੋਈ ਸੰਵਾਦ ਉਨ੍ਹਾਂ ਨਾਲ ਰਚਾ ਸਕਦਾ ਸੀ ਕਿ ਇਹ ਫਲਾਣੀ ਕਹਾਣੀ ਦੀ ਘਟਨਾ/ਪਾਤਰ ਉਸ ਪਿੰਡ ਦੇ ਨੇ...
ਚਲੋ ਖ਼ੈਰ, ਜੋ ਹੋਣਾ ਸੀ ਹੋ ਗਿਆ। ਬਾਪੂ ਕਥਾਕਾਰ ਵੱਡਾ ਸੀ। ਉਸ ਨੂੰ ਕਹਾਣੀ ਕਹਿਣੀ ਆਉਂਦੀ ਸੀ, ਉਸ ਨੇ ਕਹਾਣੀਆਂ ਲਿਖੀਆਂ/ਨਾਵਲ ਲਿਖੇ, ਪਰ ਕਥਾਰਸ ਉਨ੍ਹਾਂ ਦੇ ਅੰਗ-ਸੰਗ ਰਿਹਾ।
ਕਹਾਣੀ ਦੇ ਖੇਤਰ 'ਚ ਮਕਬੂਲ ਬਾਪੂ, ਨਾਵਲ ਦੇ ਖੇਤਰ ਵਿੱਚ ਵੀ ਮਕਬੂਲ ਹੋਇਆ। ਨਾਵਲਗਿਰੀ ਨੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਢਾਹ ਲਾਈ, ਪਰ ਜਦੋਂ ਅਸੀਂ ਉਨ੍ਹਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤੇ ਫਿਰ ਨਾਵਲ, ਉਦੋਂ ਇਹ ਗੱਲ ਸਮਝ ਆਉਂਦੀ ਹੈ ਕਿ ਉਨ੍ਹਾਂ ਨੇ ਕਹਾਣੀ ਛੱਡ ਕੇ ਨਾਵਲ ਲਿਖਣ ਦਾ ਰਾਹ ਕਿਉਂ ਅਪਣਾਇਆ। ਬਾਪੂ ਦੀਆਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਕਹਾਣੀਆਂ ਦੇ ਧੁਰ ਅੰਦਰ ਜਾ ਕੇ ਪਤਾ ਲਗਦਾ ਹੈ ਕਿ ਬਾਪੂ ਕਿੱਡਾ ਵੱਡਾ ਕਥਾਕਾਰ ਸੀ। ਕਈ ਕਹਾਣੀਆਂ ਪੜ੍ਹ ਕੇ ਤਾਂ ਅੰਦਰੋਂ ਆਵਾਜ਼ ਨਿੱਕਲਦੀ ਹੈ, "ਵਾਹ ਬਾਪੂ ਕਮਾਲ ਕਰਤੀ।"
ਇਹ ਕਹਾਣੀਆਂ ਜੀਵਨ ਦੇ ਉਨ੍ਹਾਂ ਰੰਗਾਂ ਨੂੰ ਬਿਖੇਰਦੀਆਂ ਹਨ ਜਿਹੜੇ ਰੰਗ ਸਮੇਂ ਦੀ ਧੂੜ 'ਚ ਫਿੱਕੇ ਪੈ ਗਏ।
ਐਨੀ ਸਾਦਗੀ ਨਾਲ ਸਰਲਤਾ ਦਾ ਪ੍ਰਗਟਾਵਾ ਕਰਦੀਆਂ ਇਹ ਕਹਾਣੀਆਂ ਪੰਜਾਬੀ ਕਹਾਣੀ ਦੀ ਪਰਿਭਾਸ਼ਾ ਸਿਰਜਣ ਦੇ ਸਮਰੱਥ ਬਣੀਆਂ ਹਨ ਜਿਸ ਨੇ ਇਹ ਸਿੱਧ ਕੀਤਾ ਹੈ ਕਿ ਅਣਖੀ ਜਿਉਂਦਾ ਹੈ...
4 ਮਾਰਚ, 2018 - ਕਰਾਂਤੀ ਪਾਲ
ਭਾਗ ਦੂਜਾ
| 1. | ਟੁੰਡਾ | 13 |
| 2. | ਸਵਾਲ ਦਰ ਸਵਾਲ | 19 |
| 3. | ਤੂੰ ਵੀ ਮੁੜ ਆ ਸਦੀਕ | 23 |
| 4. | ਗਾਥਾ: ਇੱਕ ਸੁੱਕੀ ਟਹਿਣੀ ਦੀ | 27 |
| 5. | ਚਰਾਗ਼ | 34 |
| 6. | ਰੁਖ | 40 |
| 7. | ਔਲਾਦ | 47 |
| 8. | ਡਰ | 55 |
| 9. | ਖ਼ਾਨਦਾਨ | 60 |
| 10. | ਦੈਂਤ | 65 |
| 11. | ਸੁਰਨੰਦ ਭਵਨ | 69 |
| 12. | ਨਹੀਂ | 83 |
| 13. | ਮੁੱਲ | 96 |
| 14. | ਕਿੱਧਰ ਜਾਵਾਂ? | 105 |
| 15. | ਲਗਾਓ | 116 |
| 16. | ਤੀਰਥ | 124 |
| 17. | ਸਭ ਤੋਂ ਵੱਡੀ ਛਾਲ | 133 |
| 18. | ਕੜਬ ਦੇ ਟਾਂਡੇ | 141 |
| 19. | ਬਹੁਤਾ ਬੋਲਣ ਵਾਲੀ | 147 |
| 20. | ਬਾਕੀ ਭੁੱਖ | 153 |
| 21. | ਸ਼ਿਕਨ | 160 |
| 22. | ਮਾਂ | 164 |
| 23. | ਕੱਲਾ-ਕਹਿਰਾ ਆਦਮੀ | 170 |
| 24. | ਸਾਈਕਲ ਦੌੜ | 175 |
| 25. | ਲੋਹੇ ਦਾ ਗੇਟ | 178 |
| 26. | ਬੁਰਾ | 182 |
| 27. | ਕੰਮ | 188 |
| 28. | ਕਣਕ ਦੀਆਂ ਬੋਰੀਆਂ | 192 |
| 29. | ਖੱਟੀ ਲੱਸੀ ਪੀਣ ਵਾਲੇ | 197 |
| 30. | ਕੈਦਣ | 202 |
| 31. | ਖਾਰਾ ਦੁੱਧ | 209 |
| 32. | ਮੇਰਾ ਦੋਸਤ ਤੇ ਉਸਦੀ ਪਤਨੀ | 217 |
| 33. | ਇੱਜ਼ਤ | 222 |