ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ (ਭਾਗ ਚੌਥਾ)

ਵਿਕੀਸਰੋਤ ਤੋਂ
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ - 4
ਰਾਮ ਸਰੂਪ ਅਣਖੀ



ਰਾਮ ਸਰੂਪ ਅਣਖੀ

ਦੀਆਂ

ਸਾਰੀਆਂ ਕਹਾਣੀਆਂ

(ਭਾਗ ਚੌਥਾ)



ਰਾਮ ਸਰੂਪ ਅਣਖੀ ਦੀਆਂ ਹੋਰ ਰਚਨਾਵਾਂ

ਕੋਠੇ ਖੜਕ ਸਿੰਘ
ਕੱਖਾਂ ਕਾਨਿਆਂ ਦੇ ਪੁਲ
ਜਮੀਨਾਂ ਵਾਲੇ
ਬਸ ਹੋਰ ਨਹੀਂ
ਦੁੱਲੇ ਦੀ ਢਾਬ
ਆਪਣੀ ਮਿੱਟੀ ਦੇ ਰੁੱਖ
ਸੁਗੰਧਾਂ ਜਿਹੇ ਲੋਕ
ਤੂੰ ਵੀ ਮੁੜ ਆ ਸਦੀਕ
ਪਰਤਾਪੀ
ਕੈਦਣ ਕਿੱਲੇ ਨਾਲ ਬੰਨ੍ਹਿਆ ਆਦਮੀ
ਗੇਲੋ
ਭੀਮਾ
ਮਲ੍ਹੇ ਝਾੜੀਆਂ
ਜ਼ਖ਼ਮੀ ਅਤੀਤ
ਸੁਲਗਦੀ ਰਾਤ
ਜਿਨ ਸਿਰ ਸੋਹਣਿ ਪੱਟੀਆਂ
ਕਣਕਾਂ ਦਾ ਕਤਲੇਆਮ
ਪਿੰਡ ਦੀ ਮਿੱਟੀ
ਮੋਏ ਮਿੱਤਰਾਂ ਦੀ ਸ਼ਨਾਖਤ

ਰਾਮ ਸਰੂਪ ਅਣਖੀ

ਦੀਆਂ

ਸਾਰੀਆਂ ਕਹਾਣੀਆਂ

(ਭਾਗ ਚੌਥਾ)

ਸੰਗ੍ਰਹਿ ਕਰਤਾ : ਕਰਾਂਤੀ ਪਾਲ

Ram Sarup Anakhi Dian Sarian Kahanian

(Part-4)

Editing by : Krantipal

.

ਸਮਰਪਣ

ਛੋਟੇ ਵੀਰ

ਰਾਜਾ ਦਬੜ੍ਹੀਖਾਨੇ

ਦੇ ਨਾਂ

.

0 ਅਸਲ ਵਿੱਚ ਲੇਖਕ ਓਸੇ ਮਾਹੌਲ ਨੂੰ ਲੈ ਕੇ ਲਿਖਦਾ ਹੈ, ਜਿਸ ਦਾ ਉਹਨੂੰ ਨਿੱਜੀ ਅਨੁਭਵ ਹੋਵੇ। ਮੈਨੂੰ ਤਾਂ ਪਿੰਡਾਂ ਦੇ ਨੇੜੇ ਦਾ ਅਨੁਭਵ ਹੈ। ਮੇਰਾ ਬਾਪ ਹਲਵਾਹਕ ਸੀ। ਅਸੀਂ ਜ਼ਮੀਨਾਂ ਵਾਲੇ ਹਾਂ। ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਦੋ-ਤਿੰਨ ਸਾਲ ਮੈਂ ਖ਼ੁਦ ਵੀ ਖੇਤੀ ਦਾ ਕੰਮ ਕੀਤਾ ਸੀ। ਫੇਰ ਜਿਨ੍ਹਾਂ ਕਿਸਾਨ-ਲੋਕਾਂ ਵਿੱਚ ਮੇਰਾ ਬਚਪਨ ਬੀਤਿਆ, ਉਨ੍ਹਾਂ ਵਿੱਚ ਮੈਂ ਖੇਡਿਆ-ਪਲਿਆ, ਵੱਡਾ ਹੋ ਕੇ ਵੀ ਕੋਈ ਚੁਤਾਲੀ-ਪੰਤਾਲੀ ਸਾਲਾਂ ਦੀ ਉਮਰ ਤੱਕ ਜੱਟ-ਕਿਸਾਨਾਂ ਵਿੱਚ ਹੀ ਵਿਚਰਦਾ ਰਿਹਾ, ਮੈਨੂੰ ਤਾਂ ਉਨ੍ਹਾਂ ਲੋਕਾਂ ਦਾ ਹੀ ਪਤਾ ਹੈ। ਫੇਰ ਸਾਡੇ ਪਿੰਡ ਧੌਲਾ ਤੋਂ ਮਾਨਸਾ-ਬਠਿੰਡਾ ਵੱਲ ਸਾਡੀਆਂ ਰਿਸ਼ਤੇਦਾਰੀਆਂ ਸਨ, ਆਉਣ-ਜਾਣ ਸੀ, ਇਨ੍ਹਾਂ ਚਾਲੀ-ਪੰਜਾਹ ਪਿੰਡਾਂ ਵਿੱਚ ਮੇਰਾ ਸਾਰੀ ਉਮਰ ਦਾ ਤੋਰਾ-ਫੇਰਾ ਸੀ। ਇਨ੍ਹਾਂ ਚਾਲ੍ਹੀ-ਪੰਜਾਬ ਪਿੰਡਾਂ ਦਾ ਮਿੱਟੀ-ਪਾਣੀ ਮੈਨੂੰ ਜਾਣਦਾ ਹੈ। ਮੇਰੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਇਨ੍ਹਾਂ ਪਿੰਡਾਂ ਦੀ ਆਬੋ-ਹਵਾ ਹੈ, ਮਿੱਟੀ ਦੀ ਸੁਗੰਧ ਹੈ। ਮੇਰੀਆਂ ਰਚਨਾਵਾਂ ਇਨ੍ਹਾਂ ਪਿੰਡਾਂ ਦੇ ਦਾਇਰੇ ਵਿੱਚ ਹੀ ਘੁੰਮਦੀਆਂ ਹਨ। ਰਚਨਾ ਨੂੰ ਕੱਚਾ ਮਸਾਲਾ ਇੱਥੋਂ ਹੀ ਮਿਲਦਾ ਹੈ। ਇਸ ਦਾਇਰੇ ਵਿੱਚੋਂ ਬਾਹਰ ਕਿਧਰੇ ਜਾ ਕੇ ਰਚਨਾ ਦੀ ਭਾਲ ਕਰਾਂਗਾ ਤਾਂ ਮੇਰੀ ਕਲਮ ਭਟਕ ਜਾਵੇਗੀ।

ਇੰਗਲੈਂਡ ਆਪਣੇ ਚਹੇਤੇ ਨਾਵਲਕਾਰ ਥਾਮਸ ਹਾਰਡੀ ਦਾ ਜਨਮ-ਸਥਾਨ ਅਤੇ ਉਹਦੀ ਕਰਮ-ਭੂਮੀ ਦੇਖਣ ਗਿਆ ਤਾਂ ਮੈਨੂੰ ਮੇਰੀ ਸੋਚ ਦੀ ਪ੍ਰੋੜ੍ਹਤਾ ਮਿਲੀ ਕਿ ਹਾਡਰੀ ਵੀ ਮੇਰੇ ਵਾਂਗ ਹੀ ਸੋਚਦਾ-ਕਰਦਾ ਸੀ। ਉਹਦੇ ਸਾਰੇ ਨਾਵਲਾਂ ਦੇ ਘਟਨਾਸਥਲ ਇੱਕ ਖ਼ਾਸ ਖੇਤਰ ਵਿੱਚੋਂ ਹਨ। ਇਸ ਵਿਸ਼ੇਸ਼ ਖੇਤਰ ਦਾ ਨਾਂ ਉਹਨੇ ਵੈਸੈਕਸ ਰੱਖਿਆ ਹੋਇਆ ਸੀ। ਮੇਰਾ ਵੈਸੈਕਸ ਮੇਰੇ ਪਿੰਡ ਧੌਲਾ ਤੋਂ ਲੈ ਕੇ ਮਾਨਸਾ-ਬਠਿੰਡਾ ਇਲਾਕੇ ਦੇ ਇਹ ਚਾਲ੍ਹੀ-ਪੰਜਾਹ ਪਿੰਡ ਹਨ।

ਇਸ ਤੱਥ ਨਾਲ ਵੀ ਮੈਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਦੁਨੀਆ ਦਾ ਬਿਹਤਰੀਨ ਸਾਹਿਤ ਖ਼ਾਸ ਕਰਕੇ ਗਲਪ-ਸਾਹਿਤ ਪਿੰਡਾਂ ਬਾਰੇ ਹੀ ਲਿਖਿਆ ਹੋਇਆ ਹੈ।

ਮਲ੍ਹੇ ਝਾੜੀਆਂ (ਸ੍ਹੈ-ਜੀਵਨੀ) ਵਿੱਚੋਂ



0 ਬਾਪੂ ਦੀਆਂ ਰਚੀਆਂ ਸਾਰੀਆਂ ਕਹਾਣੀਆਂ ਨੂੰ ਇੱਕੋ ਜਗ੍ਹਾ 'ਤੇ ਇਕੱਠਾ ਕਰਨ ਦਾ ਅਰਥ ਹੈ ਕਿ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਨੂੰ ਸੰਭਾਲ ਕੇ ਰੱਖਣਾ।

ਇਤਫ਼ਾਕ ਇਹ ਕਹਾਣੀਆਂ ਮੈਂ ਉਦੋਂ ਸਾਰੀਆਂ ਪੜ੍ਹੀਆਂ ਜਦੋਂ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸੋਚਦਾ ਹਾਂ ਇਹ ਕਹਾਣੀਆਂ ਜੇ ਮੈਂ ਉਨ੍ਹਾਂ ਦੇ ਜਿਉਂਦੇ ਜੀਅ ਪੜ੍ਹ ਲੈਂਦਾ ਤਾਂ ਕੋਈ ਸੰਵਾਦ ਉਨ੍ਹਾਂ ਨਾਲ ਰਚਾ ਸਕਦਾ ਸੀ ਕਿ ਇਹ ਫਲਾਣੀ ਕਹਾਣੀ ਦੀ ਘਟਨਾ/ਪਾਤਰ ਉਸ ਪਿੰਡ ਦੇ ਨੇ...

ਚਲੋ ਖੈਰ, ਜੋ ਹੋਣਾ ਸੀ ਹੋ ਗਿਆ। ਬਾਪੂ ਕਥਾਕਾਰ ਵੱਡਾ ਸੀ। ਉਸ ਨੂੰ ਕਹਾਣੀ ਕਹਿਣੀ ਆਉਂਦੀ ਸੀ, ਉਸ ਨੇ ਕਹਾਣੀਆਂ ਲਿਖੀਆਂ/ਨਾਵਲ ਲਿਖੇ, ਪਰ ਕਥਾਰਸ ਉਨ੍ਹਾਂ ਦੇ ਅੰਗ-ਸੰਗ ਰਿਹਾ।

ਕਹਾਣੀ ਦੇ ਖੇਤਰ ’ਚ ਮਕਬੂਲ ਬਾਪੂ, ਨਾਵਲ ਦੇ ਖੇਤਰ ਵਿੱਚ ਵੀ ਮਕਬੂਲ ਹੋਇਆ। ਨਾਵਲਗਿਰੀ ਨੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਢਾਹ ਲਾਈ, ਪਰ ਜਦੋਂ ਅਸੀਂ ਉਨ੍ਹਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤੇ ਫਿਰ ਨਾਵਲ, ਉਦੋਂ ਇਹ ਗੱਲ ਸਮਝ ਆਉਂਦੀ ਹੈ ਕਿ ਉਨ੍ਹਾਂ ਨੇ ਕਹਾਣੀ ਛੱਡ ਕੇ ਨਾਵਲ ਲਿਖਣ ਦਾ ਰਾਹ ਕਿਉਂ ਅਪਣਾਇਆ। ਬਾਪੂ ਦੀਆਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਕਹਾਣੀਆਂ ਦੇ ਧੁਰ ਅੰਦਰ ਜਾ ਕੇ ਪਤਾ ਲਗਦਾ ਹੈ। ਕਿ ਬਾਪੂ ਕਿੱਡਾ ਵੱਡਾ ਕਥਾਕਾਰ ਸੀ। ਕਈ ਕਹਾਣੀਆਂ ਪੜ੍ਹ ਕੇ ਤਾਂ ਅੰਦਰੋਂ ਆਵਾਜ਼ ਨਿੱਕਲਦੀ ਹੈ, "ਵਾਹ ਬਾਪੂ ਕਮਾਲ ਕਰਤੀ।"

ਇਹ ਕਹਾਣੀਆਂ ਜੀਵਨ ਦੇ ਉਨ੍ਹਾਂ ਰੰਗਾਂ ਨੂੰ ਬਿਖੇਰਦੀਆਂ ਹਨ ਜਿਹੜੇ ਰੰਗ ਸਮੇਂ ਦੀ ਧੂੜ 'ਚ ਫਿੱਕੇ ਪੈ ਗਏ।

ਐਨੀ ਸਾਦਗੀ ਨਾਲ ਸਰਲਤਾ ਦਾ ਪ੍ਰਗਟਾਵਾ ਕਰਦੀਆਂ ਇਹ ਕਹਾਣੀਆਂ ਪੰਜਾਬੀ ਕਹਾਣੀ ਦੀ ਪਰਿਭਾਸ਼ਾ ਸਿਰਜਣ ਦੇ ਸਮਰੱਥ ਬਣੀਆਂ ਹਨ ਜਿਸ ਨੇ ਇਹ ਸਿੱਧ ਕੀਤਾ ਹੈ ਕਿ ਅਣਖੀ ਜਿਉਂਦਾ ਹੈ ...

4 ਮਾਰਚ, 2018

-ਕਰਾਂਤੀ ਪਾਲ

ਭਾਗ ਚੌਥਾ

ਤਤਕਰਾ
1. ਅੱਧਾ ਆਦਮੀ 13
2. ਔਰਤ ਦੀ ਕੁਠਾਲੀ 41
3. ਔਰਤਾਂ ਦਾ ਵਪਾਰੀ 44
4. ਸਫ਼ੈਦ ਰਾਤ ਦਾ ਜ਼ਖ਼ਮ 48
5. ਉਸ ਦਾ ਬਾਪ 53
6. ਨਣਦ-ਭਰਜਾਈ 59
7. ਚਿੱਟੀ ਕਬੂਤਰੀ 66
8. ਜਮਾਂ ਖਾਤਾ 73
9. ਤੇ ਦੇਵਤਾ ਪ੍ਰਸੰਨ ਸੀ 82
10. ਨਿੰਮੋ 86
11. ਨਾੜੂਆ 91
12. ਉੱਜੜੀ-ਉੱਖੜੀ 95
13. ਇੱਕ ਕੋਸ਼ਿਸ਼ ਹੋਰ 101
14. ਪੈਰ ਦੀ ਜੁੱਤੀ 105
15. ਇਕ ਕੁੜੀ ਸੁਸ਼ਮਾ 109
16. ਛਾਤਾਬਾਜ਼ 114
17. ਕਚਹਿਰੀ ਦਾ ਸ਼ਿੰਗਾਰ 117
18. ਦੁਖਦੀਆਂ ਰਗਾਂ 120
19. ਗੱਜਣ ਸਿੰਘ 123
20. ਨਿੱਕਾ ਸੁਨਿਆਰ 126
21. ਧੀ ਦਾ ਵਰਮ 129
22. ਬਾਰੂ ਦੀ ਚਾਹ 132
23. ਦੋ ਕੰਬਲ, ਗਰਮ ਚਾਦਰ ਤੇ ਆਰਾਮ ਕੁਰਸੀ 136
24. ਮਹਾਰਾਣੀ ਦਾ ਆਗਮਨ 140
 25. ਜੈਲੇ ਦੀ ਮਾਮੀ 144
26. ਇੱਕ ਕੁੜੀ ਧੋਲ ਮੋਲ 147
27. ਕਾਰਡ 152
28. ਪਿੱਪਲ ਦੀ ਪਰਕਰਮਾ 157
29. ਚਿੱਠੀ ਦਾ ਜਵਾਬ 161
30. ਕੱਚਾ ਧਾਗਾ 165
31. ਜੈਬਾ ਪਾਲੀ 168
32. ਤਾਇਆ ਸੰਤੂ 171
33. ਮਨ ਹੋਰ ਮੁੱਖ ਹੋਰ 174
34. ਇਹ ਲੋਕ 178
35. ਮੇਰੀ ਭਤੀਜੀ ਅਲਕਾ 182
36. ਤੀਜਾ ਪੁੱਤ 186
37. ਇੱਕ ਤਰੀਕ 189
38. ਨਮੋਸ਼ੀ 193
39. ਡਰਿਆ ਹੋਇਆ ਆਦਮੀ 197
40. ਫਰੇਮ 202
41. ਕਮਾਈ 207
42. ਅਜ਼ਾਦ ਹਵਾ 210
43. ਤਿੰਨ ਜਾਨਵਰ 215
44. ਮਿੱਠੀ ਮਿੱਠੀ ਪਹਿਚਾਣ 218
45. ਬੀਤੇ ਸਮੇਂ ਦੇ ਲੋਕ 222